ਲਾ ਦੇ ਜ਼ੋਰ ਹੱਈਆ
ਥੋੜਾ ਹੋਰ ਹੱਈਆ
ਮੰਜ਼ਿਲ ਤੈਨੂੰ ਵਾਜਾਂ ਮਾਰੇ
ਕਰ ਲੈ ਤਿੱਖੀ ਤੋਰ
ਲਾ ਦੇ ਜ਼ੋਰ, ਹੱਈਆ
ਲਾ ਮਹਿੰਦੀ ਪੈਰਾਂ ਨੂੰ ਤੇਰੇ
ਘਰ ਪਰਭਤਾਂ ਆਈਆ
ਮੱਥੇ ਉੱਤੋ ਪੂੰਝ ਪਸੀਨਾ
ਵੇ ਮਿਹਨਤ ਦਿਆ ਸਾਈਆ
ਇਕ ਦਿਨ ਮੋਤੀ ਬਣ ਜਾਵਣਗੇ
ਪੈਰਾਂ ਵਿਚਲੇ ਰੋੜ
ਲਾ ਦੇ ਜ਼ੋਰ, ਹੱਈਆ!
ਵੇਖ ਚੁਤਰਫੀ ਤੇਰੇ ਨੇ ਅੱਜ
ਮੁੜਕੇ ਨੂੰ ਫੁੱਲ ਲੱਗੇ
ਸਾਗਰ,ਪਰਬਤ ਸਿਜਦੇ ਕਰਦੇ
ਤੇਰਿਆਂ ਕਦਮਾਂ ਅੱਗੇ
ਤੇਰੇ ਪੈਰ ਬਿਆਈਆ ਪਾਟੇ
ਦੇਣ ਕਿਸਮਤਾਂ ਮੋੜ!
ਲਾ ਦੇ ਜ਼ੋਰ, ਹੱਈਆ !
ਤੂੰ ਕੱਲ ਦੀ ਧਰਤੀ ਦਾ ਵਾਰਿਸ
ਤੂੰ ਕੱਲ ਦਾ ਸ਼ਹਿਜ਼ਾਦਾ
ਪਰਬਤ ਨੂੰ ਪਾਣੀ ਕਰ ਦੇਵੇ
ਤੇਰਾ ਠੋਸ ਇਰਾਦਾ
ਤੇਰੇ ਲਈ ਲੈ ਤਾਜ ਸੂਰਜੀ
ਆ ਰਹੀ ਕੱਲ ਦੀ ਭੋਰ
ਲਾ ਦੇ ਜ਼ੋਰ ਹੱਈਆ !
ਥੋੜਾ ਹੋਰ ,ਹੱਈਆ!!
ਥੋੜਾ ਹੋਰ ਹੱਈਆ
ਮੰਜ਼ਿਲ ਤੈਨੂੰ ਵਾਜਾਂ ਮਾਰੇ
ਕਰ ਲੈ ਤਿੱਖੀ ਤੋਰ
ਲਾ ਦੇ ਜ਼ੋਰ, ਹੱਈਆ
ਲਾ ਮਹਿੰਦੀ ਪੈਰਾਂ ਨੂੰ ਤੇਰੇ
ਘਰ ਪਰਭਤਾਂ ਆਈਆ
ਮੱਥੇ ਉੱਤੋ ਪੂੰਝ ਪਸੀਨਾ
ਵੇ ਮਿਹਨਤ ਦਿਆ ਸਾਈਆ
ਇਕ ਦਿਨ ਮੋਤੀ ਬਣ ਜਾਵਣਗੇ
ਪੈਰਾਂ ਵਿਚਲੇ ਰੋੜ
ਲਾ ਦੇ ਜ਼ੋਰ, ਹੱਈਆ!
ਵੇਖ ਚੁਤਰਫੀ ਤੇਰੇ ਨੇ ਅੱਜ
ਮੁੜਕੇ ਨੂੰ ਫੁੱਲ ਲੱਗੇ
ਸਾਗਰ,ਪਰਬਤ ਸਿਜਦੇ ਕਰਦੇ
ਤੇਰਿਆਂ ਕਦਮਾਂ ਅੱਗੇ
ਤੇਰੇ ਪੈਰ ਬਿਆਈਆ ਪਾਟੇ
ਦੇਣ ਕਿਸਮਤਾਂ ਮੋੜ!
ਲਾ ਦੇ ਜ਼ੋਰ, ਹੱਈਆ !
ਤੂੰ ਕੱਲ ਦੀ ਧਰਤੀ ਦਾ ਵਾਰਿਸ
ਤੂੰ ਕੱਲ ਦਾ ਸ਼ਹਿਜ਼ਾਦਾ
ਪਰਬਤ ਨੂੰ ਪਾਣੀ ਕਰ ਦੇਵੇ
ਤੇਰਾ ਠੋਸ ਇਰਾਦਾ
ਤੇਰੇ ਲਈ ਲੈ ਤਾਜ ਸੂਰਜੀ
ਆ ਰਹੀ ਕੱਲ ਦੀ ਭੋਰ
ਲਾ ਦੇ ਜ਼ੋਰ ਹੱਈਆ !
ਥੋੜਾ ਹੋਰ ,ਹੱਈਆ!!