ਵੀਜ਼ੇ ਵਾਲਾ ਖੱਤ ਜਦ ਡਾਕੀਏ ਫੜ੍ਹਾਇਆ ਸੀ
ਖ਼ੁਸ਼ੀਆਂ ਦੇ ਨਾਲ ਸਾਡਾ ਵਿਹੜਾ ਭਰ ਆਇਆ ਸੀ
ਸਾਰੇ ਪਾਸਿਆ ਤੋਂ ਮਾਂ ਨੂੰ ਮਿਲੀਆਂ ਵਧਾਈਆਂ ਸੀ
ਮਾਂ ਦੀਆਂ ਅੱਖਾਂ ਵਿੱਚ ਪਾਣੀ ਜਿਹਾ ਆਇਆ ਸੀ
ਬਾਪੂ ਨੇ ਵੀ ਦੂਰ ਹਨੇਰੇ ਕੋਨੇ ਵਿੱਚ ਬੈਠ ਕੇ
ਭਰੇ ਹੋਏ ਗਲ ਨਾਲ ਪੁੱਤ ਨੂੰ ਬੁਲਾਇਆ ਸੀ
ਕਹਿੰਦਾ ਪੁੱਤਾ ਹੁੰਦੇ ਔਖੇ ਝੱਲਣੇ ਵਿਛੋੜੇ ਇਹ
ਪਰਦੇਸਾਂ ਵਾਲੇ ਦੁੱਖ ਹੁੰਦੇ ਕਿਹੜਾ ਥੋੜੇ ਉਏ
ਭਾਵੇਂ ਜਾਇਦਾਦ ਸਾਡੀ ਇਥੇ ਬੜੀ ਭਾਰੀ ਉਏ
ਕਰੀਏ ਕੀ ਨਸ਼ਿਆ ਪੰਜਾਬ ਦੀ ਮੱਤ ਮਾਰੀ ਏ
ਦੇਖੀ ਬਾਹਰ ਜਾ ਕੇ ਸਾਡੀ ਇੱਜ਼ਤ ਰੁਲਾਈ ਨਾ
ਮਾੜੇ ਕੰਮੀ ਪੁੱਤਾ ਕਿਤੇ ਐਵੇਂ ਰੁੱਲ ਜਾਈ ਨਾ
ਕਰੂੰਗਾਂ ਤੂੰ ਯਾਦ ਜਦ ਹਵਾ ਬਣ ਆਵਾਂਗਾ
ਤੇਰੇ ਨਾਲ ਪੁੱਤਾ ਕੰਧ ਬਣ ਖੜ ਜਾਵਾਂਗਾ
ਔਖੇ ਸੌਖੇ ਵੇਲੇ ਪੁੱਤਾ ਹੌਂਸਲਾ ਨਹੀਂ ਢਾਈਦਾ
ਕਿਸੇ ਪਿੱਛੇ ਲੱਗ ਐਵੇਂ ਆਪਾ ਨਹੀਂ ਗੁਆਈਦਾ
ਲੱਭਣੇ ਨਾ ਯਾਰ ਬੇਲੀ ਤੈਨੂੰ ਉਥੇ ਸਾਰੇ ਉਏ
ਨਾਂ ਹੀ ਤੂਤਾਂ ਵਾਲੇ ਖੂਹ ਨਾ ਹੀ ਕੋਠੇ ਢਾਰੇ ਉਏ
ਪਿਆਰ ਨਾ ਭੁਲਾਈਂ ਪੁੱਤਾ ਪਿੰਡ ਦੀਆ ਰੂਹਾਂ ਦਾ
ਨਾ ਹੀ ਭੁੱਲੀਂ ਚੇਤਾ ਇਸ ਪਿੰਡ ਦੀਆਂ ਜੂਹਾਂ ਦਾ
ਖ਼ੁਸ਼ੀਆਂ ਦੇ ਨਾਲ ਸਾਡਾ ਵਿਹੜਾ ਭਰ ਆਇਆ ਸੀ
ਸਾਰੇ ਪਾਸਿਆ ਤੋਂ ਮਾਂ ਨੂੰ ਮਿਲੀਆਂ ਵਧਾਈਆਂ ਸੀ
ਮਾਂ ਦੀਆਂ ਅੱਖਾਂ ਵਿੱਚ ਪਾਣੀ ਜਿਹਾ ਆਇਆ ਸੀ
ਬਾਪੂ ਨੇ ਵੀ ਦੂਰ ਹਨੇਰੇ ਕੋਨੇ ਵਿੱਚ ਬੈਠ ਕੇ
ਭਰੇ ਹੋਏ ਗਲ ਨਾਲ ਪੁੱਤ ਨੂੰ ਬੁਲਾਇਆ ਸੀ
ਕਹਿੰਦਾ ਪੁੱਤਾ ਹੁੰਦੇ ਔਖੇ ਝੱਲਣੇ ਵਿਛੋੜੇ ਇਹ
ਪਰਦੇਸਾਂ ਵਾਲੇ ਦੁੱਖ ਹੁੰਦੇ ਕਿਹੜਾ ਥੋੜੇ ਉਏ
ਭਾਵੇਂ ਜਾਇਦਾਦ ਸਾਡੀ ਇਥੇ ਬੜੀ ਭਾਰੀ ਉਏ
ਕਰੀਏ ਕੀ ਨਸ਼ਿਆ ਪੰਜਾਬ ਦੀ ਮੱਤ ਮਾਰੀ ਏ
ਦੇਖੀ ਬਾਹਰ ਜਾ ਕੇ ਸਾਡੀ ਇੱਜ਼ਤ ਰੁਲਾਈ ਨਾ
ਮਾੜੇ ਕੰਮੀ ਪੁੱਤਾ ਕਿਤੇ ਐਵੇਂ ਰੁੱਲ ਜਾਈ ਨਾ
ਕਰੂੰਗਾਂ ਤੂੰ ਯਾਦ ਜਦ ਹਵਾ ਬਣ ਆਵਾਂਗਾ
ਤੇਰੇ ਨਾਲ ਪੁੱਤਾ ਕੰਧ ਬਣ ਖੜ ਜਾਵਾਂਗਾ
ਔਖੇ ਸੌਖੇ ਵੇਲੇ ਪੁੱਤਾ ਹੌਂਸਲਾ ਨਹੀਂ ਢਾਈਦਾ
ਕਿਸੇ ਪਿੱਛੇ ਲੱਗ ਐਵੇਂ ਆਪਾ ਨਹੀਂ ਗੁਆਈਦਾ
ਲੱਭਣੇ ਨਾ ਯਾਰ ਬੇਲੀ ਤੈਨੂੰ ਉਥੇ ਸਾਰੇ ਉਏ
ਨਾਂ ਹੀ ਤੂਤਾਂ ਵਾਲੇ ਖੂਹ ਨਾ ਹੀ ਕੋਠੇ ਢਾਰੇ ਉਏ
ਪਿਆਰ ਨਾ ਭੁਲਾਈਂ ਪੁੱਤਾ ਪਿੰਡ ਦੀਆ ਰੂਹਾਂ ਦਾ
ਨਾ ਹੀ ਭੁੱਲੀਂ ਚੇਤਾ ਇਸ ਪਿੰਡ ਦੀਆਂ ਜੂਹਾਂ ਦਾ