ਜਿਹਨੇ ਬਹੁਤਿਆ ਵਿੱਚ ਉਲਝਾਇਆ ਨਹੀ
ਜਿਹਨੇ ਰੱਬ ਦਾ ਵੀ ਡਰ ਪਾਇਆ ਨਹੀ
ਜੋ ਕਢ ਕਸੂਤੇ ਰਾਹਾਂ ਚੋਂ, ਰਾਹ ਮੈਨੂੰ ਸਿਧੇ ਤੋਰ ਗਿਆ
ਮੈ ਓਸ ਗੁਰੂ ਦਾ ਚੇਲਾ ਹਾਂ, ਜੋ ਇੱਕ ਨਾਲ ਜੋੜ ਗਿਆ..
ਕੁੜ੍ਹ ਕਰਮ 'ਚੋਂ ਮੇਰੀ ਕਰਕੇ ਮੁਕਤੀ
ਜਿਹਨੇ ਦਿੱਤੀ ਸੋਖੀਂ ਜੀਵਨ ਜੁਗਤੀ
ਵਹਿਮ ਭਰਮ ਦੀਆਂ ਕੰਧਾਂ, ਜੋ ਸਾਰੀਆਂ ਤੋੜ ਗਿਆ
ਮੈ ਓਸ ਗੁਰੂ ਦਾ ਚੇਲਾ ਹਾਂ, ਜੋ ਸਚ ਨਾਲ ਜੋੜ ਗਿਆ...